ਗੁਰਦੁਆਰਾ ਸ੍ਰੀ ਟਾਹਲਾ ਸਾਹਿਬ

ਇਸ ਪਵਿੱਤਰ ਅਸਥਾਨ ਦੀ ਕਾਰ-ਸੇਵਾ ਅਤੇ ਸਾਂਭ-ਸੰਭਾਲ ਦੀ ਸੇਵਾ 1988 ਤੋਂ ਜਥੇਦਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਬਹੁਤ ਸ਼ਰਧਾ ਅਤੇ ਪ੍ਰੇਮ ਨਾਲ ਨਿਭਾ ਰਹੇ ਹਨ।

ਵਿਸ਼ਾਲ ਲੰਗਰ ਹਾਲ

ਚਲ ਰਹੀਆਂ ਸੇਵਾਵਾਂ
ਅੱਜ ਦਾ ਹੁਕਮਨਾਮਾ
ਸ਼ੁਰੂ ਹੋਣ ਵਾਲੀਆਂ ਸੇਵਾਂ

ਅਖੰਡ ਪਾਠ ਸਾਹਿਬ ਭਵਨ

ਕਾਰ-ਸੇਵਾ ਅਤੇ ਸਾਂਭ-ਸੰਭਾਲ ਦੀ ਸੇਵਾ ਜਥੇਦਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਬਹੁਤ ਸ਼ਰਧਾ ਅਤੇ ਪ੍ਰੇਮ ਨਾਲ ਨਿਭਾ ਰਹੇ ਹਨ |
0 ਤੋਂ

ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਦਾ ਪਵਿੱਤਰ ਇਤਿਹਾਸ

ਦਰਬਾਰ ਸਾਹਿਬ ਦੀ ਬੇਅਦਬੀ ਅਤੇ ਚਾਲੇ ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਅਤੇ ਪਵਿੱਤਰ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ, ਤਾਂ ਇਹ ਸਾਰਾ ਵਾਕਿਆ ਇੱਕ ਸਿੰਘ ਭਾਈ ਭਾਗ ਸਿੰਘ ਜੀ ਨੇ ਤਲਵੰਡੀ ਸਾਬੋ (ਸ੍ਰੀ ਦਮਦਮਾ ਸਾਹਿਬ) ਵਿਖੇ ਆ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸਿਆ। ਬਾਬਾ ਜੀ ਇਹ ਦਰਦਨਾਕ ਖ਼ਬਰ ਸੁਣ ਕੇ ਬੜੇ ਰੋਸ਼ (ਬੀਰ ਰਸ) ਵਿੱਚ ਆ ਗਏ। ਆਪ ਜੀ ਨੇ ਤੁਰੰਤ ਤਕਰੀਬਨ ਪੰਜ ਕੁ ਸੌ ਸਿੰਘਾਂ ਦਾ ਜਥਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ। ਰਸਤੇ ਵਿੱਚ ਹੋਰ ਵੀ ਅਨੇਕਾਂ ਸੂਰਬੀਰ ਸਿੰਘ ਨਾਲ ਰਲਦੇ ਗਏ।

ਸ੍ਰੀ ਤਰਨ ਤਾਰਨ ਸਾਹਿਬ ਪਹੁੰਚ ਕੇ ਬਾਬਾ ਜੀ ਨੇ ਸਾਰੇ ਸਿੰਘਾਂ ਨਾਲ ਮਿਲ ਕੇ ਅਰਦਾਸ ਸੋਧੀ ਕਿ ‘ਜਦ ਤੱਕ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ, ਤਦ ਤੱਕ ਸ਼ਹੀਦ ਨਹੀਂ ਹੋਵਾਂਗੇ।’ ਇਸ ਤੋਂ ਬਾਅਦ ਬਾਬਾ ਜੀ ਨੇ ਖੰਡੇ ਨਾਲ ਧਰਤੀ ‘ਤੇ ਇੱਕ ਲਕੀਰ ਖਿੱਚੀ ਅਤੇ ਪ੍ਰਣ ਕਰਨ ਲਈ ਕਿਹਾ। ਧਰਮ ਅਤੇ ਸਿੱਖੀ ਸਿਧਾਂਤ ਲਈ ਆਪਾ ਵਾਰਨ ਵਾਲੇ ਲਗਭਗ 10 ਹਜ਼ਾਰ ਸਿੰਘ ਉਸ ਲਕੀਰ ਨੂੰ ਪਾਰ ਕਰਕੇ ਬਾਬਾ ਜੀ ਨਾਲ ਤੁਰ ਪਏ।

ਜਦੋਂ ਫੌਜਾਂ ਗੋਹਲਵੜ ਪਹੁੰਚੀਆਂ ਤਾਂ ਦੁਸ਼ਮਣ ਦੀਆਂ ਫੌਜਾਂ ਨਾਲ ਭਾਰੀ ਯੁੱਧ ਸ਼ੁਰੂ ਹੋ ਗਿਆ। ਇਸੇ ਜੰਗ ਦੌਰਾਨ ਪਿੰਡ ਚੱਬੇ ਲਾਗੇ 95 ਸਾਲ ਦੀ ਉਮਰ ਦੇ ਬਜ਼ੁਰਗ ਯੋਧੇ ਬਾਬਾ ਨੌਧ ਸਿੰਘ ਜੀ ਨੇ ਮੁਗਲਾਂ ਦੀ ਛਾਉਣੀ ਨਾਲ ਲੋਹਾ ਲੈਂਦਿਆਂ ਸ਼ਹੀਦੀ ਪ੍ਰਾਪਤ ਕੀਤੀ।

ਲੜਦੇ-ਲੜਦੇ ਸਿੰਘ ਉਸ ਅਸਥਾਨ ‘ਤੇ ਪਹੁੰਚੇ ਜਿੱਥੇ ਅੱਜ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਸੁਸ਼ੋਭਿਤ ਹੈ। ਇਸ ਥਾਂ ‘ਤੇ ਦੁਸ਼ਮਣ ਫੌਜਾਂ ਦੇ ਮਹਾਨ ਜਰਨੈਲ ਜਹਾਨ ਖ਼ਾਨ (ਜਿਸ ਨੂੰ ਜਮਾਲ ਖ਼ਾਨ ਵੀ ਲਿਖਿਆ ਜਾਂਦਾ ਹੈ) ਨਾਲ ਸਾਹਮਣਾ ਹੋਇਆ। ਘੰਟਿਆਂ ਬੱਧੀ ਬਹੁਤ ਭਿਆਨਕ ਯੁੱਧ ਹੋਇਆ। ਆਖਰ ਇੱਕ ਅਜਿਹਾ ਘਮਸਾਣ ਮਚਿਆ ਕਿ ਇੱਕ ਸਾਂਝੇ ਵਾਰ ਨਾਲ ਦੋਹਾਂ ਜਰਨੈਲਾਂ ਦੇ ਸੀਸ ਧੜਾਂ ਨਾਲੋਂ ਵੱਖ ਹੋ ਗਏ।

ਜੇ ਕਿਸੇ ਨੇ ਵਿਦੇਸ਼ ਵਿੱਚੋ ਮਾਇਆਂ ਦਾ ਦਸਵੰਧ ਦੇਣਾ ਹੈ ਤਾਂ ਇਸ ਨੰਬਰ ਤੇ ਸੰਪਰਕ ਕਰੋ |

ਮੈਨੇਜਰ ਰਣਦੀਪ ਸਿੰਘ
ਗੁ.ਸ੍ਰੀ ਟਾਹਲਾ ਸਾਹਿਬ ਜੀ

21

ਪੁਰਾਤਨ ਇਮਾਰਤ

d6

ਨਵਾਂ ਦਰਬਾਰ

ਅਖੰਡ ਪਾਠ ਸਾਹਿਬ ਭਵਨ

ਚਲ ਰਹੀਆਂ ਸੇਵਾਵਾਂ

ਸ਼ੁਰੂ ਹੋਣ ਵਾਲੀਆਂ ਸੇਵਾਂ